amrita pritam colllection

ethe shyari di mehfil jammi hi rehndi aa
sochia kavita di gall hove te amrita ji da jikar na karie...

amritapritam-1.gif



; ਕੇ ਤੈਨੂੰ ਨਜ਼ਰ ਭਰ ਕੇ ਅਜ ਦੋ ਪਲ ਦੇਖ ਲਾਂ
ਮੌਤ ਹੈ ਮਨਸੂਰ ਦੀ ਕਿਤਨੀ ਕੁ ਮੁਸ਼ਕਿਲ ਵੇਖ ਲਾਂ

ਉਮਰ ਦੀ ਇਸ ਰਾਤ ਵਿੱਚ ਇਕ ਹੋਰ ਸੁਪਨਾ ਲੈਣ ਦੇ
ਆ; ਕੇ ਦਿਲ ਦੇ ਦਰਦ ਦੀ ਇਕ ਹੋਰ ਮੰਜ਼ਿਲ ਵੇਖ ਲਾਂ

ਆ; ਕੇ ਥੋੜ੍ਹੀ ਦੇਰ ਤੋਂ ਅੱਖੀਆਂ ਦਾ ਘਰ ਵੀਰਾਨ ਹੈ
ਆ; ਕੇ ਫ਼ਿਰ ਲਗਦੀ ਕਿਵੇਂ ਹੰਝੂਆਂ ਦੀ ਮਹਿਫ਼ਿਲ ਵੇਖ ਲਾ!

ਉਮਰ ਭਰ ਦੀ ਤੜਪ ਦਾ ਜਲਵਾ ਅਸੀਂ ਤੱਕਦੇ ਪਏ
ਹੋਰ ਕਿਹੜਾ ਗਮ ਹੈ ਮੇਰੇ ਦਿਲ ਦੇ ਕਾਬਿਲ ਵੇਖ ਲਾਂ








ਕੰਨਿਆਕੁਮਾਰੀ

ਸਾਰੇ ਸਗਣ ਜ਼ਿਮੀਂ ਤੇ ਡੁੱਲੇ,
ਦੋਵੇਂ ਤਲ਼ੀਆਂ ਖ਼ਾਲੀ..
ਪੱਥਰ ਬਣ ਕੇ ਅੱਜ ਖਲੋਤੀ,
ਤੇਰੀ ਸਗਣਾਂ ਵਾਲੀ

ਤੇਰੇ ਮੂੰਹ ਦਾ ਸਦਕਾ ਸਾਨੂੰ,
ਜੱਗ ਬਿਗ਼ਾਨਾ ਹੋਇਆ..
ਭਰੀ ਜਵਾਨੀ ਪੱਥਰ ਕਰਕੇ,
ਮੈਂ ਲੱਜ ਇਸ਼ਕ ਦੀ ਪਾਲ਼ੀ

ਇਸ ਧਰਤੀ ਦੀਆਂ ਲੱਖਾਂ ਧੀਆਂ,
ਮੈਂ ਨਾ ਇੱਕ ਕੁਮਾਰੀ..
ਇਸ਼ਕ ਸਮੇਂ ਦਾ ਪੱਥਰ ਹੋਇਆ,
ਪੱਥਰ ਹੋ ਗਈ ਨਾਰੀ

ਲੱਖਾਂ ਆਸ਼ਕ ਫੜਦੇ ਰਹਿ ਗਏ,
ਮਿਲਣ ਘੜੀ ਨਾ ਆਈ..
ਝੂਠੇ ਕਾਉਂ ਅਜੇ ਨਾ ਮੁੱਕੇ,
ਬੋਲਣ ਵਾਰੋ ਵਾਰੀ

ਲੱਖਾਂ ਬੰਧਨ ਬਣ ਕੁਰਲਾਣੇ
ਕਾਂਵਾਂ ਰੂਪ ਵਟਾਇਆ,
ਨੀਤੀ ਵਿਕਦੀ ਵਾਦ ਵਿਕੇਂਦਾ..
ਸਿੱਕਾ ਕੂੜ ਚਲਾਇਆ

ਚਾਵਲ ਕਣੀਆਂ ਪੱਥਰ ਹੋਈਆਂ,
ਵੇਖ ਅਸਾਡਾ ਜੀਣਾ..
ਮਿੱਠਾ ਫਲ਼ ਇਸ਼ਕ ਦੀ ਟਾਹਣੀ,
ਕਿਸੇ ਨਾ ਦੰਦੀ ਲਾਇਆ.





ਜ਼ਿੰਦਗੀ ਦੀ ਪ੍ਰਹੁਨਾਚਾਰੀ ਵੇਖ ਬੈਠੇ ਹਾਂ ਅਸੀਂ
ਮੌਤ ਵੀ ਸੱਦਦੀ ਬੜਾ, ਹੁਣ ਜਾ ਕੇ ਉਸ ਵੱਲ ਵੇਖ ਲਾਂ











 
Top